ਪੰਜਾਬ ਚੋਣ ਕਮਿਸ਼ਨ ਚੋਣਾਂ ਦੇ ਬੈਲਟ ਬਾਕਸਾਂ ਦੀ ਨਿਗਰਾਨੀ ਲਈ ਸਟਰਾਂਗ ਰੂਮਾਂ 'ਚ ਸੀਸੀਟੀਵੀ ਕੈਮਰੇ ਲਗਵਾਏ - ਐਡ. ਕਲਾਲ ਮਾਜਰਾ
ਸਮਰਾਲਾ (ਭਾਰਦਵਾਜ)- ਪੰਜਾਬ ਰਾਜ ਚੋਣ ਕਮਿਸ਼ਨਰ ਸੂਬੇ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਅਤੇ ਪੰਚਾਇਤ ਸੰਮਤੀਆਂ ਦੀਆਂ ਕੱਲ੍ਹ ਹੋਣ ਜਾ ਰਹੀਆਂ ਚੋਣਾਂ ਦੇ ਬੈਲਟ ਬਾਕਸਾਂ ਦੀ ਨਿਗਰਾਨੀ ਲਈ ਸਾਰੇ ਸਟਰਾਂਗ ਰੂਮਾਂ ਜਿੱਥੇ ਬੈਲਟ ਬਾਕਸ ਸਟੋਰ ਕੀਤੇ ਜਾ ਰਹੇ ਹਨ, ਦੇ ਅੰਦਰ ਅਤੇ ਬਾਹਰ ਤੁਰੰਤ ਸੀਸੀਟੀਵੀ ਕੈਮਰੇ ਲਗਵਾਉਣ। ਇਹ ਮੰਗ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੂਬਾਈ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਵੱਲੋਂ ਸੂਬਾ ਚੋਣ ਕਮਿਸ਼ਨ ਨੂੰ ਭੇਜੀ ਮੇਲ ਵਿੱਚ ਕੀਤੀ ਗਈ ਹੈ। ਉਨਾਂ ਲਿਿਖਆ ਹੈ ਕਿ ਨਿਰਪੱਖ ਚੋਣਾਂ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਚੋਣ ਪ੍ਰਕਿਿਰਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਬੈਲਟ ਬਾਕਸਾਂ ਦੀ ਸੁਰੱਖਿਅਤ ਸਟੋਰੇਜ, ਉਨਾਂ ਦੀ ਅਣਅਧਿਕਾਰਤ ਪਹੁੰਚ ਤੇ ਛੇੜਛਾੜ ਦੀ ਰੋਕਥਾਮ ਲਈ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਨੂੰ ਸਟ੍ਰਾਂਗ ਰੂਮਾਂ ਦੇ ਬਾਹਰ ਸੀਸੀਟੀਵੀ ਕੈਮਰੇ ਦੀਆਂ ਸਕ੍ਰੀਨਾਂ 'ਤੇ ਲਾਈਵ ਫੀਡ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਚੋਣਾਂ ਤੋਂ ਬਾਅਦ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਦਾ ਰਿਕਾਰਡ ਰੱਖਿਆ ਜਾਵੇ ਅਤੇ ਭਵਿਖ 'ਚ ਆਡਿਟ ਲਈ ਫੁਟੇਜ ਸੁਰੱਖਿਅਤ ਰੱਖਣ ਦੀਆਂ ਹਦਾਇਤਾਂ ਅਧਿਕਾਰੀਆ ਨੂੰ ਦਿੱਤੀਆਂ ਜਾਣ।


No comments
Post a Comment